Friday, July 13, 2012

ਇੱਕ ਚਿੱਠੀ ਮਾਣਯੋਗ ਮੁੱਖ ਮੰਤਰੀ ਜੀ ਦੇ ਨਾਮ ।

ਸੇਵਾ ਵਿੱਚ, 
ਮਾਣਯੋਗ ਮੁੱਖ ਮੰਤਰੀ ਪੰਜਾਬ,
                                                  ਚੰਡੀਗੜ੍ਹ 
ਰਾਹੀ^ ਸਃ ਗੁਰਪ੍ਰਤਾਪ ਸਿੰਘ ਵਡਾਲਾ ,ਐਮ ਐਲ ਏ ਵਿਧਾਨ ਸਭਾ ਹਲਕਾ ਨਕੋਦਰ ।

ਵਿਸ਼ਾ^ਜੰਡਿਆਲਾ ਤੋਂ ਸ਼ੰਕਰ ਵਾਇਆ ਧਾਲੀਵਾਲ,ਚਾਨੀਆਂ,ਗੁੜੇ ਅਤੇ ਟਾਹਲੀ ਲਿੰਕ ਸੜਕ ਤੇ ਨਵੀਂ ਪ੍ਰੀਮਿਕ੍ਸ ਪਾਉਣ ਵਾਰੇ 


ਸ੍ਰੀਮਾਨ  ਜੀ ,
            ਬੇਨਤੀ ਹੈ ਕਿ ਅਸੀਂ ਜੰਡਿਆਲਾ ਤੋਂ ਸ਼ੰਕਰ ਵਾਇਆ ਧਾਲੀਵਾਲ ,ਚਾਨੀਆਂ,ਗੁੜੇ ਅਤੇ ਟਾਹਲੀ ਲਿੰਕ ਸੜਕ ਬਾਰੇ ਆਪ ਜੀ ਦੇ ਧਿਆਨ ਵਿੱਚ ਲਿਓਣਾ ਚੁਹੰਦੇ ਹਾਂ ।ਇਹ ਸੜਕ ਪੂਰੀ ਤਰ੍ਹਾਂ ਟੁੱਟ ਕੇ ਖਸਤਾ ਹਾਲਤ ਹੋ ਚੁੱਕੀ ਹੈ। ਸੜਕ ਵਿਚ ਬਹੁਤ ਵੱਡੇ ਵੱਡੇ ਟੋਏ ਪੈ ਚੁਕੇ ਹਨ ।ਜਿਹਨਾਂ ਕਾਰਣ ਨਿਤ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ । ਇਸ ਸੜਕ ਦੀ ਕੁਲ ਲੰਬਾਈ ਜੰਡਿਆਲਾ ਤੋਂ ਸ਼ੰਕਰ ਤਕ 11 ਕਿਲੋਮੀਟਰ ਹੈ .ਜੋ ਕਿ 6 ਪਿੰਡਾ ਵਿਚੋਂ ਦੀ ਹੋਕੇ ਗੁਜਰਦੀ ਹੈ ।ਇਸ ਸੜਕ ਦਾ ਗਟਕਾ ਵੀ ਬੁਰੀ ਤਰ੍ਹਾਂ ਊਖੱੜ ਚੁਕਾ ਹੈ । ਬਰਸਾਤ ਦੇ ਮੋਸਮ ਵਿਚ ਇਸ ਸੜਕ ਤੇ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ ।
               ਸਹੀ ਤਰ੍ਹਾਂ ਤਸਵੀਰ ਪੇਸ਼ ਕਰਨ ਲਈ ਅਸੀਂ ਆਪ ਜੀ ਨੂੰ ਸੜਕ ਦੀ ਖਸਤਾ ਹਾਲਤ ਦੀਆਂ ਤਸਵੀਰਾਂ ਅਤੇ ਵੀਡੀਓ ਭੇਜ ਰਹੇ ਹਾਂ ।
              ਆਪੋ ਆਪਣੇ ਪਿੰਡਾ ਦੇ ਨੁਮਾਇਦੇ ਹੋਣ ਦੇ ਨਾਤੇ ਅਸੀਂ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਕਰਦੇ ਹਾਂ ਕਿ ਓਪਰੋਕਤ ਸੜਕ ਦੀ ਪਹਿਲ ਦੇ ਅਧਾਰ ਮੁਰੰਮਤ ਕਰਕੇ ਪ੍ਰੀਮਿਕ੍ਸ ਪਾਇਆ ਜਾਵੇ। ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ।

                              ਆਪ ਜੀ ਦੇ ਵਿਸ਼ਵਾਸ਼ਪਾਤਰ,
         ਗ੍ਰਾਮ ਪੰਚਾਇਤ ਜੰਡਿਆਲਾ,ਸ਼ੰਕਰ,ਧਾਲੀਵਾਲ,ਚਾਨੀਆਂ,ਗੁੜੇ ,ਟਾਹਲੀ,ਸ਼ੰਕਰ.
                             ਅਤੇ ਸਮੂਹ ਇਲਾਕਾ ਨਿਵਾਸੀ ।