ਪਿੰਡ ਚਾਨੀਆਂ ਦੁਆਬੇ ਦਾ ਇਕ ਮਸ਼ਹੂਰ ਪਿੰਡ ਹੈ । ਪੰਜਾਬ ਵਿਚ ਇਹ ਜਿਲ੍ਹਾ ਜਲੰਧਰ ਤਹਸੀਲ ਨਕੋਦਰ ਵਿਚ ਵਸਿਆ ਹੋਇਆ ਹੈ । 2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡ ਵਿੱਚ ਕੁੱਲ 414 ਘਰ ਹਨ । ਪਿੰਡ ਦੀ ਕੁਲ ਅਬਾਦੀ 2236 ਹੈ । ਜਿਸ ਵਿਚ ਔਰਤਾ ਦੀ ਗਿਣਤੀ 1047 ਅਤੇ ਮਰਦਾ ਦੀ ਗਿਣਤੀ 1189 ਹੈ । ਪਿੰਡ ਵਿਚ ਵੋਟਰਾਂ ਦੀ ਗਿਣਤੀ 1441 ਹੈ। ਇਥੋਂ ਦੇ ਲੋਕਾ ਦਾ ਮੁੱਖ ਕਿਤਾ Agriculture,Carpentry ਅਤੇ Mason ਦਾ ਹੈ । ਪਿੰਡ ਦੇ ਲਗਭੱਗ ਹਰੇਕ ਘਰ ਵਿਚੋਂ ਘੱਟੋ ਘੱਟ ਇਕ ਬੰਦਾ ਵਿਦੇਸ਼ਾ ਵਿੱਚ ਜਿਵੇਂਕਿ U.A.E,U.S.A, Italy,England ਅਤੇ Canada ਆਦਿ ਮੁਲਕਾ ਵਿੱਚ ਵਸਿਆ ਹੋਇਆ ਹੈ । Dubai ਨਾਲ ਸਾਡੇ ਪਿੰਡ ਦਾ ਬਹੁਤ ਗਹਿਰਾ ਸੰਬੰਧ ਹੈ । Dubai ਤੇ Jalandhar ਸ਼ਹਿਰ, ਪਿੰਡ ਦੇ ਲੋਕਾਂ ਦੇ ਮੁੱਖ ਰੋਜਗਾਰ ਸਥਾਨ ਹਨ । ਪਿੰਡ ਵਿਚ ਬੱਚਿਆਂ ਦੀ ਸਿਖਿਆ ਵਾਸਤੇ High ਤੇ Primary School ਮਜੂਦ ਹਨ । ਬੱਚਿਆਂ ਦੇ ਖੇਡਣ ਲਈ ਦੋ Playgrounds ਵੀ ਹਨ । ਪਿੰਡ ਵਿਚ ਕਰੀਬ 12 ਧਾਰਮਿਕ ਅਸਥਾਨ ਹਨ । ਇਥੋਂ ਦਾ ਵਿਸ਼ਵਕਰਮਾ ਮੰਦਰ ਪੂਰੇ ਪੰਜਾਬ ਭਰ ਵਿਚ ਪ੍ਰਸਿੱਧ ਹੈ । ਦੁਸੇਹਰੇ ਦਾ ਮੇਲਾ ਪਿੰਡ ਦਾ ਸਭ ਤੋਂ ਮਸ਼ਹੂਰ ਮੇਲਾ ਹੈ । ਪਿੰਡ ਵਿਚ ਸਾਰੇ ਧਰਮਾ ਦੇ ਲੋਕ ਮਿਲਜੁਲ ਕੇ ਰਿਹੰਦੇ ਹਨ । ਪਿੰਡ ਵਿਚ ਜਾਦਾਤਰ ਲੋਕ ਪੜੇ ਲਿਖੇ ਹਨ । ਬਹੁਤ ਸਾਰੇ ਲੋਕ ਨੋਕਰੀ ਪੇਸ਼ਾ ਹਨ । ਲੋਕ ਸ਼ਾਂਤਮਈ ਢੰਗ ਨਾਲ ਰਿਹਣਾ ਪਸੰਦ ਕਰਦੇ ਹਨ । ਪਿੰਡ ਵਿਚ Crime Rate ਵੀ ਕਾਫੀ ਘਟ ਹੈ । ਖਤਰਨਾਕ ਨਸ਼ਿਆ ਤੋ ਵੀ ਕਾਫੀ ਹਦ ਤਕ ਬਚਾ ਹੈ । ਲੋਕਾਂ ਦੀ ਜੀਵਨ ਸ਼ੈਲੀ ਕਾਫੀ ਓਚੇ ਦਰਜੇ ਦੀ ਹੈ । ਰਿਹਣ ਸਹਿਨ ਬਾਹਰੀ ਮੁਲਕਾ ਤੋਂ ਪ੍ਰਭਾਵਿਤ ਹੈ । ਲੋਕੀ ਕਾਫੀ Technology ਪਸੰਦ ਹਨ ।